Sign up to save your library
With an OverDrive account, you can save your favorite libraries for at-a-glance information about availability. Find out more about OverDrive accounts.
Find this title in Libby, the library reading app by OverDrive.

Search for a digital library with this title
Title found at these libraries:
Library Name | Distance |
---|---|
Loading... |
ਇਹ ਪੁਸਤਕ ਸਿੱਖ ਧਰਮ ਦੇ ਆਰੰਭ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਦੀ ਕਹਾਣੀ ਬਿਆਨ ਕਰਨ ਦਾ ਪਹਿਲਾ ਯਤਨ ਹੈ ਇਹ ਗੁਰਮੁਖੀ ਫਾਰਸੀ ਤੇ ਅੰਗਰੇਜ਼ੀ ਵਿੱਚ ਲਿਖੇ ਭਾਰਤ ਪਾਕਿਸਤਾਨ ਇੰਗਲੈਂਡ ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ ਦੇ ਪੁਸਤਕਾਲਿਆਂ ਦੇ ਵਿੱਚ ਉਪਲਬਧ ਮੂਲ ਸਰੋਤਾਂ ਦੇ ਅਧਿਅਨ ਉੱਪਰ ਅਧਾਰਿਤ ਹੈ। ਇਹ ਰਚਨਾ ਸਿੱਖ ਫਿਰਕੇ ਦੇ ਗਰੇਟ ਬਰੇਟੇਨ ਯੂਨਾਈਟਡ ਸਟੇਟਸ ਕੈਨੇਡਾ ਚੀਨ ਮਲਾਇਆ ਦੀਆਂ ਰਿਆਸਤਾਂ ਬਰਮਾਂ ਦੱਖਣੀ ਤੇ ਪੂਰਬੀ ਅਫਰੀਕਾ
ਭਾਵ ਸੰਸਾਰ ਦੇ ਵੱਖ-ਵੱਖ ਭਾਗਾਂ ਦੇ ਵਿੱਚ ਫੈਲੇ ਹੋਣ ਤੇ ਬੇਗਾਨੇ ਚੁਗੇਰਦਿਆਂ ਤੇ ਵਾਤਾਵਰਨ ਵਿੱਚ ਵਰਤਮਾਨ ਯੁੱਗ ਵਿੱਚ ਪੇਸ਼ ਆ ਰਹੀਆਂ ਵੰਗਾਰਾਂ ਦਾ ਮੁਕਾਬਲਾ ਕਰਨ ਦੇ ਲਈ ਵੱਖ-ਵੱਖ ਢੰਗਾਂ ਦੇ ਬਿਰਤਾਂਤਾਂ ਦਾ ਵਰਣਨ ਵੀ ਕਰਦੀ ਹੈ। ਸਿੱਖਾਂ ਦੀ ਗਾਥਾ ਪੰਜਾਬੀ ਰਾਸ਼ਟਰਵਾਦ ਦੇ ਉਬਾਰ ਪੂਰਨਤਾ ਤੇ ਪਤਨ ਦੀ ਗਾਥਾ ਹੈ ਇਸ ਦਾ ਆਰੰਭ 15ਵੀਂ ਸਦੀ ਦੇ ਅੰਤ ਵਿੱਚ ਗੁਰੂ ਨਾਨਕ ਵੱਲੋਂ ਸਿੱਖ ਲਹਿਰ ਦੀ ਨੀਹ ਰੱਖਣ ਦੇ ਨਾਲ ਹਿੰਦੂ ਧਰਮ ਤੇ ਇਸਲਾਮ ਦੀ ਸਾਂਝ ਉੱਪਰ ਬਲ ਦੇਣ ਨਾਲ ਤੇ ਪੰਜਾਬ ਵਿੱਚ ਵਿਹਾਰਿਕ ਤੌਰ ਤੇ ਇਹਨਾਂ ਦੋਹਾਂ ਧਰਮਾਂ ਦੀ ਏਕਤਾ ਦੇ ਪ੍ਰਚਾਰ ਨਾਲ ਹੁੰਦਾਸਵੀਂ ਸਦੀ ਦੇ ਆਰੰਭ ਨਾਲ ਹੀ ਇਹ ਲਹਿਰ ਤੀਸਰੇ ਧਰਮ ਦੇ ਰੂਪ ਵਿੱਚ ਸਪਸ਼ਟ ਹੋਂਦ ਦਾ ਰੂਪ ਅਖਤਿਆਰ ਕਰ ਗਈ ਜਿਸ ਵਿੱਚ ਗੁਰੂ ਨਾਨਕ ਦੇ ਸਿੱਖ ਤੇ
ਉਸ ਦੇ ਉੱਤਰਾਧਿਕਾਰੀ ਗੁਰੂ ਸ਼ਾਮਿਲ ਸਨ ਇਸ ਦਾ ਰਹੱਸਵਾਦ ਦੇ ਅਧਿਆਤਮਕ ਵਿੱਦਿਆ ਦਾ ਪ੍ਰਗਟਾਓ ਉਹਨਾਂ ਦੇ ਪਵਿੱਤਰ ਸ਼ਬਦਾਂ ਦੀ ਪੁਸਤਕ ਆਦਿ ਗ੍ਰੰਥ ਦੇ ਵਿੱਚ ਹੈ
ਕਿਤਾਬ ਦੇ ਪਹਿਲੇ ਭਾਗ ਦਾ ਸਾਰ ਤੇ ਵਿਸ਼ਾ ਵਸਤੂ ਹੈ ਤੇ ਵਿਉਂਤ ਕੀਤੀ ਦੂਸਰੀ ਜਿਲਦ ਦਾ ਪਹਿਲਾ ਭਾਗ ਹੈ। ਅਗਲੀ ਜਿਲਦ ਦੇ ਬਾਕੀ ਦੇ ਭਾਗ ਵਿੱਚ ਉਹ ਵੇਰਵਾ ਹੋਵੇਗਾ ਜਿਸ ਵਿੱਚ ਵਰਣਨ ਕੀਤਾ ਜਾਏਗਾ ਕਿ ਕਿਵੇਂ ਰਾਸ਼ਟਰੀ ਲਹਿਰ ਆਪਣਾ ਸਮਾਂ ਵਿਹਾ ਕੇ ਮੁੱਕ ਗਈ ਤੇ ਅੰਤ 184849 ਵਿੱਚ ਅੰਗਰੇਜ਼ਾਂ ਦੇ ਨਾਲ ਯੁੱਧ ਪਿੱਛੋਂ ਢਹਿ ਢੇਰੀ ਹੋ ਗਈ। ਇਸ ਵਿੱਚ ਇਹ ਵੀ ਦੱਸਿਆ ਜਾਏਗਾ ਕਿ ਸਿੱਖਾਂ ਨੇ ਆਪਣੇ ਜਨਮ ਦੇ 200 ਸਾਲਾਂ ਦੇ ਅੰਦਰ ਇਕੱਤਰ ਦ੍ਰਿਸ਼ਟੀਕੋਣ ਫਲਸਫਾ ਜੀਵਨ ਢੰਗ ਉਤਪੰਨ ਕੀਤਾ ਤੇ ਫੈਲਾਇਆ ਜਿਸ ਨਾਲ ਇਹਨਾਂ ਨੇ ਇੱਕ ਕੌਮ ਦਾ ਰੂਪ ਧਾਰਨ ਕਰ ਲਿਆ ਉਹਨਾਂ ਨੂੰ ਆਪਣੀ ਪਹਿਚਾਣ ਦਾ ਅਡਰਾਪਣ ਕਾਇਮ ਰੱਖਣ ਦੇ ਲਈ ਵਿਨਾਸ਼ਕਾਰੀ ਸ਼ਕਤੀਆਂ ਦੇ ਨਾਲ ਲੜਨਾ ਵੀ ਪਿਆ ਇਸ ਵਿੱਚ ਰਾਜਸੀ ਤੇ ਸਮਾਜਿਕ ਲਹਿਰਾਂ ਦਾ ਵੇਰਵਾ ਵੀ ਹੋਏਗਾ
ਜਿਹੜੀਆਂ ਅੰਗਰੇਜ਼ੀ ਰਾਜ ਵਿੱਚ ਵਾਪਰੀਆਂ ਤੇ ਇਸ ਵਿੱਚ ਉਨਾਂ ਦੀ ਮਾਤਭੂਮੀ ਦੀ 1947 ਵਿੱਚ ਵੰਡ ਆਜ਼ਾਦ ਭਾਰਤ ਵਿੱਚ ਉਹਨਾਂ ਦੀ ਸਥਿਤੀ ਤੇ ਭਾਰਤੀ ਸੰਘ ਵਿੱਚ ਉਹਨਾਂ ਦੇ ਖੁਦ ਮੁਖਤਿਆਰ ਰਾਜ ਦੀ ਮੰਗ ਬਾਰੇ ਵੀ ਚਰਚਾ ਕੀਤੀ ਜਾਏਗੀ।********************************************************************************************************************************************#################